Khoh( ਖ਼ੋਹ ) a vacuum.........
ਇੱਕ ਖੋਹ ਜੇਹੀ ਪੇਂਦੀ ਹੈ ਸੀਨੇ ਵਿਚ ਇਸ ਦਾ ਅਰਥ ਹੁਣ ਕੀ ਸਮਝਾਵਾਂ ਤੇਰੇ ਕਮਰੇ ਦੀਆਂ ਕੰਧਾਂ ਨੂੰ ਹੱਥ ਮੈਂ ਲਾਵਾਂ, ਕਦੇ ਮੈਂ ਲਭਾਂ, ਕਦੇ ਛੋਹ ਆਵਾਂ, ਗਏ ਗਵਾਚੇ ਨੂ ਲਭਦਾ ਜਾਵਾਂ ਹੁਣ ਕਿਸ ਨੂ ਤੇ ਕੀ ਸਮਝਾਵਾਂ, ਜਿਸ ਦੇ ਹਥ੍ਹੋੰ ਸੀ ਖਾਣਾ ਸਿਖਿਆ ਰੱਬ ਅੱਗੇ ਸੀਸ ਨਿਵਾਣਾ ਸਿਖਿਆ ਰੱਬ ਦਾ ਕਿੰਵੇਂ ਹੁਣ ਸ਼ੁਕਰ ਮਨ੍ਨਾਵਾਂਗਾ ਸੀਨੇ ਦੀ ਖੋਹ ਨੂ ਕਿੰਵੇਂ ਲੁਕਾਵਾਂਗਾ , ਮਾਂ ਨੂ ਨਿੱਤ ਮੈਂ ਮਰਦੇ ਵੇਖਾਂ ਅੰਦਰੋਂ ਅੰਦਰੀ ਸੜਦੇ ਵੇਖਾਂ ਆਪਣੇ ਅੰਦਰ ਨੂ ਅੰਦਰ ਲਕੋ ਕੇ ਆਪਣਿਆਂ ਤੋ ਦੂਰ ਖੜੋ ਕੇ ਆਪਣੇ ਪਤੀ ਕੋਲ ਜਾਣਾ ਚਾਹੁੰਦੀ ਹੈ ਇਹ ਖੋਹ ਉਸਨੂੰ ਵੀ ਖਾਣਾ ਚਾਹੁੰਦੀ ਹੈ ਸਬ ਤੋ ਦੂਰ ਓ ਜਾਣਾ ਚਾਹੁੰਦੀ ਹੈ ...